ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ....
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ....
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ....
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...........
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ..........
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....
ਕਦੀ ਮੰਗਦਾ ਦਿਲ ਇਕ ਹੋਰ ਉਮਰ ..........
ਕਦੀ ਇਹ ਵੀ .miਟਾਉਣ ਨੂੰ ਜੀ ਕਰਦਾ..........!!!!!!!!!!!!!!!
_______________________________________________
ਜੇ ਤੂੰ ਹੁੰਗਾਰਾ ਭਰਦੀ..........ਹੋਣ ਨੂੰ ਕੀ ਨਾ ਹੁੰਦਾ !
ਤੂੰ ਹੁੰਗਾਰਾ ਭਰਦੀ ਸੋਹਣੀਏ ਅੱਖਾਂ ਵੀ ਕਰ ਚਾਰ ਲੈਂਦਾ,
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ !
ਤੂੰ ਹੁੰਗਾਰਾ ਭਰਦੀ ਸੋਹਣੀਏ........
ਕੀ ਹੋਇਆ ਜੇ ਇਕਤਰਫ਼ਾ ਪਿਆਰ ਤਾਂ ਆਖ਼ਿਰ ਪਿਆਰ ਹੁੰਦਾ
ਧੁੱਪਾਂ-ਮੀਹਾਂ ਦੇ ਵਿੱਚ ਖੜ੍ਕੇ ਹਰ ਇੱਕ ਲਈ ਨਹੀਂ ਇੰਤਜ਼ਾਰ ਹੁੰਦਾ,
ਕਿਸਮਤ ਵਿੱਚ ਹੀ ਨਹੀਂ ਸੀ ਜਿਹੜਾ ਕਿੰਜ ਆਪਣਾ ਅਧਿਕਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ.....
ਕਮੀ ਸੀ ਕੋਈ ਕਹਿ ਦਿੰਦੀ ਕਿਉਂ ਰੱਖਿਆ ਸਦਾ ਹੀ ਲਾਰਿਆਂ ਵਿੱਚ
ਅੱਜ ਨੂੰ ਗਿਣਤੀ ਹੁੰਦੀ ਨਾ ਕਦੇ ਥੱਕੇ,ਟੁੱਟੇ,ਹਾਰਿਆਂ ਵਿੱਚ,
ਕਾਬਿਲ ਨਹੀਂ ਹਾਂ ਤੇਰੇ ਜੇਕਰ ਪਹਿਲਾਂ ਈ ਗੱਲ ਵਿਚਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ.....
ਅੱਜ ਵੀ ਹੈ ਇੰਤਜ਼ਾਰ ਤੇਰਾ ਜੇ ਪੱਥਰ ਦਿਲ ਕਿਤੇ ਢਲ ਜਾਵੇ
ਸਾਡੀ ਮੜੀ੍ ਤੇ ਤੇਰੇ ਹੱਥੀਂ ਦੀਵਾ ਬਲ ਜਾਵੇ,
ਪਤਾ ਸੀ ਮੁੜਕੇ ਨਹੀਂ ਆਉਣਾ ਕਿਉਂ ਜਿਊਂਦੇ-ਜੀਅ ਨੂੰ ਮਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ...
_____________________________________________
ਮਿੱਤਰਾਂ ਦੀ ਗੱਲ ਵੱਖਰੀ ਉਂਜ ਫਿਰਦੀ ਏ ਦੁਨੀਆਂ ਬਥੇਰੀ....
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .
....ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ....
....ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ....
....ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ....
....ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ....
....ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
ਅਜਮਾਕੇ ਵੇਖ ਲਓ...
....ਸਾਡੀ ਵੀਰਾਂ ਨਾਲ ਸਰਦਾਰੀ,
ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,
ਅਜਮਾਕੇ ਵੇਖ ਲਓ....
....ਵੈਰ ਪਾਈਏ ਸਦਾ ਝੱਟ,
ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,
ਅਜਮਾਕੇ ਵੇਖ ਲਓ....
....ਰੋਅਬ ਪਾਈਦਾ ਨੀ ਫੋਕਾ,
ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,
ਅਜਮਾਕੇ ਵੇਖ ਲਓ....
....ਅਸੀਂ ਸ਼ੇਰਾਂ ਜਿਹੇ "ਜੱਟ",
ਡੂੰਘੀ ਮਾਰਦੇ ਆ ਸੱਟ,
ਕੱਢਈਏ ਵੈਰੀਆਂ ਦੇ ਵੱਟ,
ਅਜਮਾਕੇ ਵੇਖ ਲਓ....
....ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ....
______________________________
ਇਹ ਹਵਾ ਕਦੀ ਕੁਝ ਤੇ ਗਾਉਂਦੀ ਹੋਵੇਗੀ,
ਦਿਲ ਦੀ ਕਲੀ ਕਦੀ ,ਮੁਸਕਰਾਉਂਦੀ ਤੇ ਹੋਵੇਗੀ,
ਨੀਂ ਮੈਨੂੰ ਭੁੱਲ ਕੇ ਤੂੰ ਤੁਰ ਜਾਣ ਵਾਲੀਏ,
ਤੈਨੂੰ ਕਦੀ ਮੇਰੀ ਯਾਦ ਆਉਂਦੀ ਤੇ ਹੋਵੇਗੀ,
______________________________________________
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ....
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ...
ਸੁਣਿਆ ਕਦੇ ਨਾ ਮਿਲਦੀ ਪੱਤਣ...
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ....
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ......
_________________________________________
ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ
_____________________________________________
ਜਿਤ ਦਾ ਜਸ਼ਨ ਮਨਾਉਨ ਵਾਲੀਏ,,,
ਜਿਤ ਕੇ ਵੀ ਅੱਜ ਤੁ ਹਾਰੀ,,,,,,
ਮੇਰੀ ਜ਼ਿਦ ਹੀ ਆਖਿਰ ਮੈਨੁ ,,
ਦੁਰ ਰਸ੍ਤੇ ਤੇ ਲੈ ਆਈ,,,,
ਤੱਰਪ ਤੱਰਪ ਕੇ ਜਾਨ ਜਾਉਗੀ ,,,,
ਦਾਗ ਵ੍ਫ਼ਾ ਦਾ ਸ੍ਤ ਜਨਮ ਨੀ ਲੈਨਾ ,,,,,,,
ਹਸ਼ਰ ਇਸ਼ਕ ਦਾ ਏ ਹੋਨਾ ਸੀ,,,,,,,
ਹੋਰ ਮੈ ਤੇਨੁ ਦਸ ਕੀ ਕੇਹ੍ਨਾ,,,,,,,
--------------------------------------------
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਿਮਲਨ ਤੈਨੂੰ ਆਵਾਂ
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਿਹਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ !
______________________________________________
ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ
ਆਪਨੀ ਨਿੰਦਿਆ ਨੂੰ ਹੀ ਸਿਫਤ ਜਾਣਾ ਮੈ
ਕਦੇ ਨਾ ਆਕੜ ਵਾਲੀ ਜਾਤ ਪਛਾਣਾ ਮੈ
ਬੁਰੇ ਨੂੰ ਚੰਗਾ ਕਹਿਣਾ ਸਿਖਣਾ ਮੈ ਦਾਤਾ
ਅੰਬਰੀ ਉਡਦੀ ਭੁੱਲੇ ਨਾ ਅੌਕਾਤ ਮੇਰੀ
ਯਾਦ ਰਹੇ ਕੇ ਮਿੱਟੀ ਹੀ ਏ ਜਾਤ ਮੇਰੀ
ਸੱਚ ਦੇ ਅੱਗੇ ਢਹਿਣਾ ਸਿੱਖਣਾ ਮੈ ਦਾਤਾ
ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ..
___________________________________________
ਮਰ ਮੈਂ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ,
ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ,
ਰਾਤ ਨੂੰ ਤੂੰ ਵੀ ਨੀ ਸੌਣਾ,
ਇਸ਼ਕ ਮੈਂ ਕੀਤਾ,
ਤੇ ਵੇਖੀਂ ਕਮਲਾ ਤੂੰ ਵੀ ਹੋਣਾ..
-------------------------------------------------
ਬਾਰੀ ਖੋਲ ਕੇ ਫਿਰੇ ਸ਼ਿੰਗਾਰ ਕਰਦੀ....
ਨਜ਼ਰ ਨਾ ਲੱਗ ਜਾਏ ਕੁਆਰੀਏ ਨੀ਼ ੧੧
ਸਾਂਭ ਨੈਣਾਂ ਨੂੰ ਦਿਲਾਂ ਤੇ ਵਾਰ ਕਰਦੇ....
ਜਾਦੂਗਰਨੀਏ ਤੇ ਟੂਣੇਹਾਰੀਏ ਨੀ ੧੧
ਸੂਹੇ ਕਪੜੇ ਸੱਜਰਾ ਰੂਪ ਤੇਰਾ....
ਸੁਣ ਦੀ ਕਿਉ ਨੀ ਰੂਪ ਸ਼ਿੰਗਾਰੀਏ ਨੀ ੧੧
ਜਾਨ ਦੇਈਏ ਦਹਿਲੀਜ਼ ਤੇ ਆਣ ਤੇਰੀ....
ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ ੧੧
____________________________________________
ਰੋਜ਼ ਦਾ ਝਗੜਾ ਮੁਕਾ ਦੇ ਜ਼ਿਦ ਨਾਂ ਕਰ,
ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,
ਕਿਰਨ ਮੇਰੀ ਆਸ ਦੀ ਬਣ ਕੇ ਕਦੀ,
ਜ਼ਿੰਦਗੀ ਨੂੰ ਜਗ-ਮਗਾ ਦੇ ਜ਼ਿਦ ਨਾਂ ਕਰ,
ਇਹ ਅੜਿਕਾ ਹੈ ਨਜ਼ਰ ਦੇ ਦਰਮਿਆਨ,
ਇਹ ਦੁਪੱਟਾ ਵੀ ਹਟਾ ਦੇ ਜ਼ਿਦ ਨਾਂ ਕਰ,
ਜ਼ਿੰਦਗੀ ਦਾ ਸਿਲਸਿਲਾ ਹੋਵੇ ਸ਼ੁਰੂ,
ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ,
___________________________________________
ਅਸੀ ਸ਼ੇਰ ਦਿਲ,
ਜਿਗਰਾ ਸ਼ੇਰਾਂ ਜਿਹਾ ਸਾਡਾ,
ਤੱਤੀ ਵਾਹ ਨਾਂ ਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ, ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ,
ਸਾਡੀਆਂ ਨੀਹਾਂ ਪੱਕਿਆਂ ਕੀਤੀਅਂ, ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿਨਾਂ,ਸਾਨੂੰ ਮਾਣ ਹੈ ਉਹਨਾਂ ਵੀਰਂ ਤੇ,
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.........
----------------------------------------------------
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
----------------------------------------
ਮਰ ਮੈਂ ਵੀ ਜਾਣਾ ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਸੌਣਾ,
ਦਾਰੂ ਮੈਂ ਪੀਣੀ ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ ਤੇ ਵੇਖੀਂ ਕਮਲੀ ਤੂੰ ਵੀ ਹੋਣਾ |
-------------------------------------------------
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ ਪਰ ਪਿਆਰ ਵੀ ਨਹੀਂ ਹੈ,
ਸਭ ਕੁਝ ਹੈ ਮੇਰੇ ਕੌਲ ਬਸ ਓਹੀ ਯਾਰ ਨਹੀਂ ਹੈ,
ਉਹਦੇ ਆਉਣ ਦੀ ਉਮੀਦ ਤਾਂ ਨਹੀਂ,
ਪਰ ਕਿਵੇ ਕਹਿ ਦਿਆਂ ਕੇ ਓਹਦਾ ਇੰਤਜ਼ਾਰ ਨਹੀਂ ਹੈ,
ਮੇਰਾ ਯਾਰ ਮਿਲੇ ਮੈਨੂੰ ਓਸ ਵੇਲੇ ਜਦ ਨਾ ਦਿਨ ਹੋਵੇ ਨਾ ਰਾਤ ਹੋਵੇ,
ਓਦੋਂ ਮਧਮ ਜਿਹੀ ਬਰਸਾਤ ਹੋਵੇ ਇਕ ਉਹ ਹੋਵੇ ਇਕ ਮੈਂ ਹੋਵਾਂ,
ਤੇ ਨਾ ਮੁੱਕਣ ਵਾਲੀ ਬਾਤ ਹੋਵੇ ਬਸ ਤੁਰਦੇ ਰਹੀਏ ਓਹਨਾਂ ਰਾਹਾਂ ਤੇ,
ਜਿਥੇ ਪਿਆਰ ਹੋਵੇ ਤੇ ਬਸ ਦਿਲ ਦੀ ਗੱਲਬਾਤ ਹੋਵੇ |
---------------------------------------------------
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ,
ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ,
ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ,
ਅਸੀਂ ਉਸ ਨੂੰ ਮਨਾਉਣ ਲਈ ਉਸਦੇ ਕਦਮਾਂ ਵਿੱਚ ਝੁੱਕ ਗਏ,
ਉਹ ਬਾਜ ਨਾ ਆਇਆ ਵਾਰ ਵਾਰ ਅਜ਼ਮਾਵਣ ਤੋ ਮੈਨੂੰ,
ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ,
----------------------------------------------------
ਅੱਖੀਆ ਦੀ ਆਦਤ ਬਣ ਗਈ ਏ ਗੱਲ ਗੱਲ ਤੇ ਰੌਣ ਦੀ
ਦਿਲ ਨੂੰ ਜਿਦ ਫੁਰੀ ਏ ਬਰਬਾਦ ਹੌਣ ਦੀ
ਚੰਗਾ ਹੋਇਆ ਤੂੰ ਹੀ ਬੇਗਾਨਾ ਹੋ ਗਿਆ
ਚਿਤਾਂ ਹੀ ਮੁੱਕ ਗਈ ਏ ਤੈਨੂੰ ਪਾਉਣ ਦੀ
------------------------------------------------------
ਨਾ ਚਾਹੁੰਦੇ ਅਸੀ ਓਹਨਾਂ ਤੋ ਦੂਰ ਹੋ ਗਏ
ਰਲ ਸੁਪਨੇ ਸਜਾਏ ਸਭ ਚੂਰ ਹੋ ਗਏ
ਭਰਦੇ ਸੀ ਹਾਮੀ ਜੋ ਸਾਡੀਆ ਗੱਲਾਂ ਚ
ਉਹ ਹੋਰਾਂ ਦੀਆਂ ਗੱਲਾਂ ਚ ਮਗਰੂਰ ਹੋ ਗਏ
ਲਾ ਕੇ ਇਲਜ਼ਾਮ ਸਾਡੇ ਸਿਰ ਬੇਵਫਾਈ ਦਾ
ਖੁਦ ਬੇਵਫਾ ਹੋ ਕੇ ਵੀ ਬੇਕਸੂਰ ਹੋ ਗਏ
----------------------------------------------------
ਕੋਈ ਸੀ ਜੋ ਸਾਨੂੰ ਪਿਆਰ ਬਨਾਉਣ ਦਾ ਦਾਅਵਾ ਕਰਦੇ ਸੀ
ਕੋਈ ਸੀ ਜੋ ਵਾਅਦਾ ਨਿਭਾਉਣ ਦਾ ਦਾਅਵਾ ਕਰਦੇ ਸੀ
ਅੱਜ ਭਰ ਗਿਆ ਦਿਲ ਉਸ ਦਾ ਵੀ ਸਾਡੇ ਤੋਂ
ਜੋ ਉਮਰਾਂ ਭਰ ਦਾ ਸਾਥ ਨਿਭਾਉਣ ਦਾ ਦਾਅਵਾ ਕਰਦੇ ਸੀ
--------------------------------------------------------
ਰਿਹਾ ਕਰ ਸਾਹਮਣੇ ਮੇਰੇ,ਬੁਲਾ ਜਾਂ ਨਾਂ ਬੁਲਾ ਮੈਨੂੰ,
ਨਾਂ ਮੈਥੋਂ ਦੂਰ ਜਾ ਇੰਨੀ,ਨਾਂ ਕਰ ਬੇ ਆਸਰਾ ਮੈਨੂੰ,
ਗੁਜ਼ਰਨਾ ਹੈ ਮੈਂ ਕਿਥੋਂ ਦੀ,ਪਤਾ ਹੈ ਪੁੱਜਣਾ ਕਿਥੇ,
ਨਸੀਹਤ ਰਹਿਣ ਦੇ ਤੂੰ ਅਪਣੀ,ਨਾਂ ਰਾਸਤਾ ਦਿਖਾ ਮੈਨੂੰ,
ਕਿਸੇ ਨੂੰ ਦਰਦ ਕੀ ਮੇਰਾ,ਮੈਂ ਹਾਂ ਇੱਕ ਸੁੱਕਿਆ ਪੱਤਾ,
ਉਡਾਉਂਦੀ ਹੈ ਕਦੇ ਇਧਰ,ਕਦੇ ਉਧਰ ਹਵਾ ਮੈਨੂੰ,
ਮੁਹਬੱਤ ਕਰ ਨਾਂ ਤੂੰ ਇੰਨੀ,ਕੇ ਕੱਲਾ ਰਹਿ ਨਾਂ ਸਕਾਂ ਮੈਂ,
ਤੂੰ ਮੱਥਾ ਚੁੰਮ ਨਾਂ ਮੇਰਾ,ਨਾਂ ਬੁੱਕਲ ਵਿੱਚ ਛੁਪਾ ਮੈਨੂੰ,
ਇਹ ਕੀ ਹੈ ਹੋ ਗਿਆ ਮੈਨੂੰ, ਪਤਾ ਕੁਝ ਵੀ ਨਹੀਂ ਲਗਦਾ,
ਨਜ਼ਰ ਕੁਝ ਵੀ ਨਹੀਂ ਆਉਂਦਾ,ਤੇਰੇ ਮੁੱਖ ਤੋਂ ਸਿਵਾ ਮੈਨੂੰ,
ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇਸੁਰਤ ਹਾਂ ਚਿਰ ਦਾ,ਤੂੰ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਕਦਮਾਂ ਚ ਮਿਲ ਜਾਵੇ,ਜੇ ਥੋੜੀ ਜਗਾ ਮੈਨੂੰ,
----------------------------------------------
ਲਿਖੀਆ ਜੋ ਲੇਖਾਂ ਵਿਚ ਉਹੀ ਕੁਝ ਮਿਲਦਾਂ
ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ
ਉਹਦੇ ਹੱਥ ਸਬ ਦੇ ਸਾਹਾਂ ਦੀ ਡੋਰ ਜਿੰਦਗੀ ਦੇ ਰੰਗ ਸੱਜਣਾਂ
ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾਂ
------------------------------------------------
|