Punjabi Part 4

Site logo
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ

ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...

ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ

___________________________________________________________


ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,
ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,
ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ,
------------------------------------------------------------
ਜਾ ਕੀਤੀ ਤੇਰੀ ਮਾਫ ਖਤਾ .
ਪਰ ਤੈਨੂੰ ਰੁਲਾਇਆ ਨਹੀ ਜਾਣਾ....
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,
ਹੋਰ ਕੁਝ ਪਾਇਆ ਨਹੀ ਜਾਣਾ....
ਤੂੰ ਭਾਵੇ ਬੇਵਫਾ ਏ ਮੰਨਿਆ,
ਪਰ ਇਹ ਇਲਜਾਮ ਵੀ ਲਗਾਇਆ ਨਹੀ ਜਾਣਾ....
ਭੁੱਲ ਜਾਈ ਸਾਨੂੰ ਤੇ ਪਿਆਰ ਸਾਡਾ ,
ਪਰ ਸਾਥੋਂ ਭੁਲਾਇਆ ਨਹੀ ਜਾਣਾ....
-------------------------------------------------
 
ਉਹ ਬਾਤ ਗਮਾਂ ਦੀ ਪਾਉਂਦੇ ਨੇ,
ਤੇ ਮੈਂ ਹਾਸੇ ਲਭਦਾ ਫਿਰਦਾ ਹਾਂ..
ਉਨ੍ਹਾਂ ਦੀ ਹੱਟੀ ਤੋਂ ਮਿਲਦੈ ਦਰਦ ਤੋਹਫਾ,
ਤੇ ਮੈਂ ਮੁਸਕਰਾਹਟ ਲਭਦਾ ਫਿਰਦਾ ਹਾਂ..

ਉਹ ਵੈਰ ਵੇਚਦੇ ਹਸ ਹਸ ਕੇ,
ਮੈਂ ਯਾਰ ਲਭਦਾ ਫਿਰਦਾ ਹਾਂ..
ਉਨ੍ਹਾਂ ਦੀ ਬੇ-ਵਫਾਈ ਫਿਤਰਤ ਵਿਚ,
ਤੇ ਮੈਂ ਵਫਾ ਨਿਭਾਉਂਦਾ ਫਿਰਦਾ ਹਾਂ ..
-----------------------------------------------
ਰੋਣਾ ਏ ਤੇ ਰੋ ਲਈਂ ਅੰਦਰ ਵੜ-ਵੜਕੇ,
ਐਵੇਂ ਮਰ ਨਾ ਜਾਵੀਂ ਮੇਰੇ ਸਿਰ ਚੜਕੇ,
ਚੰਨਾਂ ਵਿੱਚੋ-ਵਿੱਚ ਮਰੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਯਾਦ ਮੇਰੀ ਨੇ ਗੇੜਾ-ਛੇੜਾ ਮਾਰੀ ਜਾਣਾ ਏ,
ਦਿਲ ਤੇਰੇ ਨੂੰ ਬਿਨ ਬਾਲਣ ਦੇ ਸਾੜੀ ਜਾਣਾ ਏ,
ਇਹਨਾ ਪਾਸੇ ਹੋ ਕੇ ਲੜੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਕੋਣ ਮਾਰੂਗਾ ਫੂਕਾਂ ਜਿਹੜੇ ਫੱਟ ਲੁਕੋ ਲਏ ਤੂੰ,
ਬਾਕੀ ਸਭ ਕੁਝ ਦੇਕੇ ਮੇਰੇ ਖਤ ਲੁਕੋ ਲਏ ਤੂੰ,
ਕਿਤੇ ਕੱਲਾ ਬੈਠ ਪੜੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਐਵੇਂ ਨਾ ਤੂੰ ਯਾਰ ਲੋਕਾਂ ਦੀ ਨਜ਼ਰੀਂ ਚੜ ਜਾਵੀਂ,
ਮਾਰ-ਮਾਰ ਕੇ ਗੇੜੇ ਨਾ ਰਾਹ ਨੀਵੇਂ ਕਰ ਜਾਵੀਂ,
ਸ਼ਹਿਰ ਪਰਦੇ ਨਾ ਵੜੀਂ ਪਤਾ ਕਿਸੇ ਨੂੰ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ
-------------------------------------------------------
ਭਾਂਵੇ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀ ਵੀ ਹੋ ਤੇ ਖੋਏ ਅਸੀ ਵੀ ਹਾਂ,
ਇਹ ਉਮੀਦ ਹੈ ਜਿੰਦਗੀ ਮਿਲ ਜਾਵੇਗੀ ਮੋਏ ਤੁਸੀ ਵੀ ਹੋ ਤੇ ਮੋਏ ਅਸੀ ਵੀ ਹਾਂ,
ਇਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ,
ਇਹ ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀ ਵੀ ਹੋ ਤੇ ਰੋਏ ਅਸੀਂ ਵੀ ਹਾ!
-------------------------------------------------------------------------
ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ ,
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ ,
ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ ।
ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ ,
ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ ,
ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ ।
----------------------------------------------------
 
ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,
ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ,
 
ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,
ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,
 
ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,
ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,
 
ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,
ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,
 
ਕਹਿੰਦੇ ਨੇ ਉਸ ਨੂੰ ਦਿਲਬਰ,ਦਿਲ ਦੀ ਜੋ ਬਣ ਕੇ ਧੜਕਣ,
ਨਜ਼ਰਾਂ ਤੋਂ ਦੂਰ ਹੁੰਦੈ,ਦਿਲ ਦੇ ਕਰੀਬ ਹੁੰਦਾ,
 
ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ,
ਸੱਜਣਾ ! ਜੇ ਸਾਥ ਤੇਰਾ ਮੈਨੂੰ ਨਸੀਬ ਹੁੰਦਾ,
------------------------------------------------------
ਤੇਰੇ ਦਸਤੂਰ ਨੇ ਮੈਨੂੰ ਸਦਾ ਬਦਨਾਮ ਕੀਤਾ ਹੈ,
ਤੇਰੀ ਹਰ ਇੱਕ ਨਜ਼ਾਕਤ ਨੇ ਇਹ ਚਰਚਾ ਆਮ ਕੀਤਾ ਹੈ,
ਸੁਬਹ ਵੇਲੇ ਹੀ ਤੇਰੀ ਯਾਦ ਆਵੇ ਤਾਂ ਪਵੇ ਪੀਣੀ,

ਸੁਰਾਹੀ ਦੇ ਸਹਾਰੇ ਹੀ ਸੁਬਹ ਨੂੰ ਸ਼ਾਮ ਕੀਤਾ ਹੈ,
ਕਦੇ ਵਹਿਸ਼ੀ ,ਕਦੇ ਪਾਗਲ,ਕਦੇ ਦੀਵਾਨਾ ਕਹਿ ਕਹਿ ਕੇ,
ਉਹਨਾਂ ਨੇ ਇਸ਼ਕ ਵਿਚ ਮਸ਼ਹੂਰ ਮੇਰਾ ਨਾਮ ਕੀਤਾ ਹੈ,
ਭਿਖਾਰੀ ਬਣ ਕੇ ਰਾਹਵਾਂ ਤੇਰੀਆਂ ਦੀ ਖਾਕ ਛਾਣੀ ਏਂ,
ਮੈਂ ਤੇਰੇ ਪਿਆਰ ਦੀ ਖਾਤਿਰ ਤਮਾਸ਼ਾ ਆਮ ਕੀਤਾ ਹੈ,
ਤੁਹਾਡੇ ਪਿਆਰ ਦੇ ਹਰ ਬੋਲ ਬਣ ਕੇ ਖੁਆਬ ਆਏ ਨੇ,
ਤੁਹਾਡੀ ਯਾਦ ਨੂੰ ਜਦ ਤਾਣ ਕੇ ਆਰਾਮ ਕੀਤਾ ਹੈ,
ਬਣਾ ਕੇ ਰਾਜ਼ ਕਿਉਂ ਰੱਖਾਂ ਮੁਹੱਬਤ ਆਪਣੇ ਦਿਲ ਅੰਦਰ,
ਮੁਹੱਬਤ ਨੂੰ ਖੁਦਾ ਮੰਨ ਕੇ ਮੈਂ ਚਰਚਾ ਆਮ ਕੀਤਾ ਹੈ!
----------------------------------------------------------
ਨਿੱਕੇ-ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹਾ,
ਨਿੱਕੀ ਜਿਹੀ ਹੈ ਦੁਨਿਆ ਸਾਡੀ ਉਸੇ ਵਿੱਚ ਖੁਸ਼ ਰਹਿੰਦੇ ਹਾਂ,
ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,
ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,
ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ.
--------------------------------------------------
ਮੇਰੇ ਸਿਰ ਤੇ ਮੁਹੱਬਤ ਕਰਨ ਦਾ ਇਲਜ਼ਾਮ ਹੋਣਾ ਸੀ,
ਭਰੀ ਦੁਨੀਆਂ ਚ ਮੇਰੇ ਇਸ਼ਕ ਨੇ ਬਦਨਾਮ ਹੋਣਾ ਸੀ,
ਮੇਰੇ ਸੀਨੇ ਚ ਤੇਰੀ ਯਾਦ ਦਾ ਵਿਸ਼ਰਾਮ ਹੋਣਾ ਸੀ,
ਜ਼ਮਾਨੇ ਭਰ ਚ ਮੇਰੇ ਨਾਂ ਦਾ ਚਰਚਾ ਆਮ ਹੋਣਾ ਸੀ
ਅਸੀਂ ਚੰਗੇ ਰਹੇ ਜੋ ਮਰ ਗਏ ਭੁੱਖੇ ਹੀ ਬਾ-ਇੱਜ਼ਤ,
ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ,
ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,
ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ,
ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ,
ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ,
ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ,
ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,
-----------------------------------------------------------
ਤੇਰੀ ਯਾਦ ਆ ਗਈ ਕਿਸ ਵਾਸਤੇ,ਵਹਿ ਤੁਰੀ ਅੱਖੀਉਂ ਨਦੀ ਕਿਸ ਵਾਸਤੇ,
ਹਉਕਿਆਂ ਤੇ ਹਾਵਿਆਂ ਨੇ ਖਾ ਲਈ,ਹੁਣ ਜਵਾਨੀ ਰਹਿ ਗਈ ਕਿਸ ਵਾਸਤੇ,
ਲੋਕ ਪੱਥਰ ਬਣ ਗਏ ਏਥੇ ਜਦੋਂ,ਹੈ ਮੇਰੀ ਇਹ ਸ਼ਾਇਰੀ ਕਿਸ ਵਾਸਤੇ,
ਜੇ ਭਲਾ ਕਰਕੇ ਵੀ ਮਿਲਣੀ ਹੈ ਸਜ਼ਾ,ਫਿਰ ਖੁਦਾ ਦੀ ਬੰਦਗੀ ਕਿਸ ਵਾਸਤੇ,
ਇਸ਼ਕ ਦੀ ਖਾਤਿਰ ਲੁਟਾਈ ਜ਼ਿੰਦਗੀ,ਇਸ਼ਕ ਬਿਨ ਹੈ ਜ਼ਿੰਦਗੀ ਕਿਸ ਵਾਸਤੇ,
ਦੁਸ਼ਮਣਾਂ ਵਾਂਗੂੰ ਹੀ ਮਿਲਣਾ ਸੀ ਅਗਰ,ਤੂੰ ਸੀ ਪਾਈ ਦੋਸਤੀ ਕਿਸ ਵਾਸਤੇ,
ਨਾਂ ਮਿਲੀ ਮੰਜ਼ਿਲ ਨਾਂ ਕੋਈ ਰਾਸਤਾ,ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ?
---------------------------------------------------------------------
ਜਿਸ ਦਿਨ ਪਾਣੀ ਮੁੱਕ ਗਏ ਦਰਿਆਵਾਂ ਦੇ,
ਜੇ ਕਦੇ ਬਦਲੇ ਰੁੱਖ ਹਵਾਵਾਂ ਦੇ,
ਜਾਂ ਕਦੇ ਪੱਛਮ ਵਿਚੋ ਵਗੀ ਪੁਰਵਾਈ,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਈ ਆਈ.
ਜੇ ਕਦੇ ਚੰਨ ਨੇ ਚਾਨਣ ਕਰਿਆ ਨਾ,
ਜੇ ਕਦੇ ਸੂਰਜ ਸਵੇਰੇ ਚੜਿਆ ਨਾ,
ਜੇ ਕਿਤੇ ਰਾਤ ਨੇ ਰਾਤ ਦੀ ਰਾਣੀ ਨਾ ਮਹਿਕਾਈ
ਉਸ ਦਿਨ ਸਮਝੀ ਤੇਰੀ ਯਾਦ ਨਈ ਆਈ.
ਜੇ ਕਦੇ ਦਿਨ ਤੋ ਬਾਅਦ ਨਾ ਰਾਤ ਹੋਈ,
ਜੇ ਬਿਨਾਂ ਬੱਦਲਾਂ ਤੋਂ ਬਰਸਾਤ ਹੋਈ,
ਜਾਂ ਕਦੇ ਚਕੋਰ ਨੇ ਚੰਨ ਨਾਲ ਕੀਤੀ ਰੁਸਵਾਈ,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਈ ਆਈ
--------------------------------------------
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ |
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |
ਲੋਕ ਪਤਾ ਨਹੀ ਮੈਨੂੰ ਛੇਤੀ ਕਿਉ ਭੁਲ ਜਾਦੇਂ ...
ਸਾਇਦ ਮੈਨੂੰ ਝੂਠ ਨਹੀ ਬੋਲਣਾ ਆਉਦਾ...
ਚੱਲੋ.........ਰਬ ਖੈਰ ਕਰੇ ਸਭ ਤੇ.....
------------------------------------------------
ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ,
ਬੰਦਾ ਇੱਕੋ ਦਰ ਦਾ ਰਹੇ ਤਾਂ ਚੰਗਾ ਏ,
ਮੁੱਠੀ ਬੰਦ ਰਹੇ ਤਾਂ ਉਸਦੀ ਕੀਮਤ ਹੈ,
ਇੱਜਤ ਉੱਤੇ ਪਰਦਾ ਰਹੇ ਤਾਂ ਚੰਗਾ ਏ,
ਕਿਸੇ ਨੂੰ ਚੇਤੇ ਕਰ ਕੇ ਰੋਣ ਚ ਮਜਾ ਬੜਾ,
ਕਦੇ ਕਦੇ ਦਿੱਲ ਭਰਦਾ ਰਹੇ ਤਾਂ ਚੰਗਾ ਏ,
ਜਦ ਤਕ ਸਿੱਵੇ ਦੀ ਅੱਗ ਮਿਲੇ ਨਾ ਓਦੋਂ ਤਾਈਂ,
ਪਾਪਾਂ ਦੇ ਪਾਲੇ ਠਰਦਾ ਰਹੇ ਤਾਂ ਚੰਗਾ ਏ,
ਕਿਸੇ ਤੋਂ ਮੰਗਣਾ ਦੇਬੀ ਮੌਤ ਬਰਾਬਰ ਹੈ,
ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ,
-------------------------------------------------
ਰਹੇ ਜੋ ਤੇਰੀ ਉਲਫਤ ਵਿਚ ਅਸੀਂ ਮਦਹੋਸ਼ ਫਿਰ ਕੀ ਹੈ,
ਵਫਾ ਤੂੰ ਖੁਦ ਨਹੀਂ ਕੀਤੀ,ਅਸਾਡਾ ਦੋਸ਼ ਫਿਰ ਕੀ ਹੈ,
ਅਜੀਬ ਤਕਦੀਰ ਹੈ,ਇਸ ਸ਼ਖਸ ਦੀ ਜੋ ਸਹਿ ਰਿਹਾ ਹੈ ਸਦਮੇ,
ਕਿਸੇ ਦੇ ਵਾਸਤੇ ਦਿਨ ਰਾਤ ,ਇਹ ਨਿਰਦੋਸ਼ ਫਿਰ ਕੀ ਹੈ,
ਇਹ ਰੁਜ਼ਗਾਰ ਸੀ ਜੋ ਉਮਰ ਭਰ ਕਰਦੇ ਰਹੇ ਆਪਾਂ,
ਕਿਸੇ ਦੀ ਯਾਦ ਵਿਚ ਤੜਫੇ,ਰਹੇ ਖਾਮੋਸ਼ ਫਿਰ ਕੀ ਹੈ,
ਇਹ ਅਹਿਸਾਸ ਕਾਫੀ ਹੈ,ਅਸੀਂ ਹਮਰਾਜ਼ ਹਾਂ ਦੋਵੇਂ,
ਤੂੰ ਮੇਰੇ ਦਿਲ ਚ ਤਾਂ ਰਹਿਨੀ, ਜੇ ਹੈਂ ਰੁਪੋਸ਼ ਫਿਰ ਕੀ ਹੈ,
ਲੁਕ ਕੇ ਆਦਮੀ ਤੋਂ ਰਖਿਆ ਕੀ ਹੈ ਮੇਰੇ ਰੱਬ ਨੇਂ,
ਨਹੀਂ ਹੈ ਆਦਮੀ ਦੇ ਦਿਲ ਚ ਜੇ ਸੰਤੋਸ਼ ਫਿਰ ਕੀ ਹੈ,
-------------------------------------------------------------

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ,
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ,
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ….
--------------------------------------------------
ਮੈਂ ਮਿੱਟੀ ਦੀਆਂ ਢੇਰੀਆਂ ਬਨਾਉਂਦਾ ਰਹਿ ਗਿਆ,
ਮੈਂ ਖਿਆਲਾਂ ਵਿਚ ਦੁਨੀਆਂ ਵਸਾਉਂਦਾ ਰਹਿ ਗਿਆ,
ਮੇਰਾ ਹੋ ਕੇ ਵੀ ਕੋਈ ਮੇਰਾ ਨਾਂ ਬਣ ਸਕਿਆ,
ਹਰ ਕਿਸੇ ਨੂੰ ਮੈਂ ਅਪਣਾ ਬਣਾਉਂਦਾ ਰਹਿ ਗਿਆ,
---------------------------
ਉਹ ਬੜੀ ਬੇਲਿਹਾਜ਼ ਕੀ ਕਰੀਏ,ਬੇਵਫਾ ਦਾ ਇਲਾਜ ਕੀ ਕਰੀਏ,
ਤੇਰੇ ਗਮ ਦਾ ਵੀ ਕੀ ਭਰੋਸਾ ਏ,ਸ਼ੈ ਬੇਗਾਨੀ,ਮਜਾਜ ਕੀ ਕਰੀਏ,
ਡਾਹਢੇ ਬਿਖੜੇ ਨੇ ਪਿਆਰ ਦੇ ਪੈਂਡੇ,ਦਿਲ ਜੇ ਆਵੇ ਨਾਂ ਬਾਜ਼ ਤਾਂ ਕੀ ਕਰੀਏ,
ਕੱਚੇ ਘੜਿਆਂ ਨੇ ਪਾਰ ਕੀ ਲਾਉਣੈ,ਲੱਗੇ ਇਸ਼ਕ ਨੂੰ ਲਾਜ ਕੀ ਕਰੀਏ,
ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨਰਾਜ਼ ਕੀ ਕਰੀਏ,
ਤੈਨੂੰ ਭੁੱਲਣਾ ਤਾਂ ਕੁਛ ਮੁਸ਼ਕਿਲ ਨਹੀਂ,ਪਰ ਝੱਲੇ ਦਿਲ ਦਾ ਇਲਾਜ ਕੀ ਕਰੀਏ,
______________________________________________________________
ਮਰਨੋਂ ਮੂਲ ਨਾ ਡਰਦੇ ਨੀ ਜੇਹੜੇ ਮੌਤ ਦੇ ਵਪਾਰੀ ਨੇ,
ਉਹੀ ਹਿੱਕਾਂ ਤਾਣ ਕੇ ਖ਼ੜਦੇ ਨੀ ਜੇਹੜੇ ਅੱਤ ਦੇ ਸ਼ਿਕਾਰੀ ਨੇ!!!!!!!!
___________________________________________________________
ਨਾਂ ਦਿਲ ਨੂੰ ਚੈਨ ਆਵੇ, ਨਾਂ ਤਨ ਚੋਂ ਜਾਨ ਨਿਕਲੇ,
ਤੇਰੀ ਜੁਦਾਈ ਵਿਚ ਜਾਂਦੇ ਨੇ ਪਰਾਣ ਨਿਕਲੇ,
ਦੇਖਣ ਨੂੰ ਬਹੁਤ ਭੋਲੇ ਲਗਦੇ ਸਨ ਜੋ ਹਮੇਸ਼ਾਂ,
ਲੈ ਗਏ ਚੁਰਾ ਕੇ ਉਹ ਦਿਲ ਮੇਰਾ ਕਿੰਨੇ ਸ਼ੈਤਾਨ ਨਿਕਲੇ,
-------------------------------------------------------
ਜੁਗਨੂੰ ਨੂੰ ਕੈਦ ਕਰ ਕੇ ਮੁਸਕੁਰਾਇਆ ਨਾਂ ਕਰੋ,
ਰੋਸ਼ਨੀ ਖਾਤਿਰ ਕਿਸੇ ਦਾ ਘਰ ਜਲਾਇਆ ਨਾਂ ਕਰੋ,
ਦਿਲ ਤੇ ਸਿੱਤਮ ਇੰਨਾਂ ਵੀ ਢਾਇਆ ਨਾਂ ਕਰੋ,
ਯਾਦ ਜੇ ਕਰਨਾ ਨਹੀਂ ਤਾਂ ਯਾਦ ਵੀ ਆਇਆ ਨਾਂ ਕਰੋ,
_______________________________________________________

Deep Randhawa
 
Cricket Score
 
 
This website was created for free with Own-Free-Website.com. Would you also like to have your own website?
Sign up for free