ਕਦੇ ਮੰਗੇਂ ਛੱਲਾ ਕਦੇ ਮੁੰਦਰੀ ਨਿਸ਼ਾਨੀ,
ਏਦਾਂ ਕਦੇ ਸੋਹਣੀਏਂ ਪਿਆਰ ਹੁੰਦੇ ਨਹੀਂ।
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।
-------------------------------------
ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਓਹਨਾ ਨਾ ਭੱਲਣਹਾਰ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |
----------------------------------
ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।
------------------------------------
ਮੇਰੇ ਜੁਰਮਾਂ ਦਾ ਰੱਬ ਐਸਾ ਫੈਸ਼ਲਾ ਸੁਨਾਵੇ
ਮੈਂ ਹੋਵਾਂ ਆਖਰੀ ਸ਼ਾਹਾਂ ਤੇ ਉਹ ਮਿਲਣ ਮੈਨੂੰ ਆਵੇ
ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਰਾਂ,
ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ
ਮੈਨੂੰ ਬੁੱਕਲ 'ਚ ਲੈ ਕੇ ਉਹ ਉੱਚੀ ਉੱਚੀ ਰੋਵੇ,
ਬਸ ਅੱਜ ਮੇਰੇ ਉੱਤੇ ਏਨਾ ਹੱਕ ਉਹ ਜਿਤਾਵੇ
ਪਹਿਲਾਂ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ,
ਅੱਜ ਫਿਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ
ਫਿਰ ਰੋਦੀਂ ਰੋਦੀਂ ਕਹੇ "ਤੈਨੂੰ ਭੁੱਲ ਨਹੀਂ ਹੋਣਾਂ",
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ
ਇਹ ਕਰਮਾਂ ਦੀ ਗੱਲ ਉਹਨੂੰ ਕਿਵੇ ਸਮਝਾਵਾਂ,
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾਂ ਚਾਵੇ
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜਾਵੇ ਉਮਰ,
ਰੱਬਾ ਆਖਰੀ ਸ਼ਾਹ ਮੇਰਾ ਏਨਾ ਲੰਬਾ ਹੋ ਜਾਵੇ
ਕੁਝ ਪਲ ਰਹਾਂ ਮੈਂ ਉਹਦੀਆਂ ਬਾਹਾਂ ਦੀ ਕੈਦ ਵਿਚ,
ਰੱਬਾ ਵਿਛੋੜੇ ਤੋਂ ਪਹਿਲਾਂ ਮੈਨੂੰ ਮੌਤ ਆ ਜਾਵੇ
ਬਸ ਪੂਰੀ ਕਰਦੇ ਮੇਰੀ ਆਖਰੀ ਤਮੰਨਾ,
ਮੇਰੀ ਲਾਸ਼ ਨੂੰ ਉਹ ਆਪਣੀਂ ਚੁੰਨੀ ਨਾਲ ਢੱਕ ਜਾਵੇ
ਮੈਂ ਆਵਾਂਗੀ ਉਡੀਕੀਂ ਮੈਂਨੂੰ ਅਗਲੇ ਜਨਮ 'ਚ,
ਜਾਂਦੀ ਜਾਂਦੀ ਉਹ ਝੂਠਾ ਵਾਦਾ ਕਰ ਜਾਵੇ
ਉਹਦੇ ਸ਼ਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੁੱਝ ਜਾਂਣ,
ਉਹਦੀ ਪੁੱਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ
ਰਗੜ ਰਗੜ ਮੱਥੇ ਲੱਖ ਮੰਗੇ ਫਰਿਆਦਾਂ,
ਪਰ ਫਿਰ ਉਹਦਾ "DeeP" WaDaLE ਵਾਲਾ ਨਾਂ ਮੁੜ ਦੁਨੀਆਂ ਤੇ ਆਵੇ
--------------------------------------------
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ.....
--------------------------------
ਖੂਬ ਕੀਤੀ ਦੋਸਤਾਂ ਨੇ ਦੋਸਤੀ,
ਖੋਹ ਲਈ ਹੈ ਜ਼ਿੰਦਗੀ ਦੀ ਹਰ ਖੁਸ਼ੀ,
ਬੇ-ਵਫ਼ਾ ਦੀ ਬੇ-ਰੁਖੀ ਦਾ ਕੀ ਗਿਲਾ,
ਜਦ ਵਫ਼ਾ ਅਪਣੀ ਹੀ ਕਾਇਮ ਨਾਂ ਰਹੀ,
ਦੋਸਤਾ ਤੂੰ ਦੀਦਾਰ ਦੇ ਜਾ ਇੱਕ ਦਫਾ,
ਰੋਲ ਨਹੀਂਉ ਗੰਮ ਚ ਸਾਡੀ ਜ਼ਿੰਦਗੀ,
ਕੱਲ ਬਹਾਰਾਂ ਜਿਸ ਜਗਾ ਸਨ ਗਾਉਂਦੀਆਂ,
ਉਸ ਜਗਾ ਨਚਦੀ ਹੈ ਅੱਜ ਵੀਰਾਨਗੀ,
ਆਦਮੀ ਨੂੰ ਮੌਤ ਮਾਰੇ ਕੀ ਮਜਾਲ,
ਆਦਮੀ ਨੂੰ ਮਾਰਦੀ ਹੈ ਜ਼ਿੰਦਗੀ,
ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,
ਹੈ ਹਕੀਕਤ ਦੁਸ਼ਮਣਾਂ ਦੀ ਦੁਸ਼ਮਣੀ,
ਦਿੱਲ ਕਿਸੇ ਦਾ ਤੋੜ ਕੇ ਤੂੰ ਨਾਂ ਜਾ,
ਦੋਸਤਾ ਚੰਗੀ ਨਹੀਂ ਇਹ ਦਿਲ-ਲਗੀ,
-------------------------------------------
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਉਹਨਾਂ ਦੇ ਕਰਮ ਵੀ ਗਿਣਾਏ ਨਹੀਂ ਜਾਂਦੇ,
ਉਹਨਾਂ ਦੇ ਸਿੱਤਮ ਵੀ ਉਠਾਏ ਨਹੀਂ ਜਾਂਦੇ,
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,
ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ,
ਤਬਾਹ ਕਰ ਗਈ ਹੁਸਨ ਦੀ ਬੇਵਫਾਈ,
ਕਦੇ ਜ਼ਖਮ ਦਿਲ ਦੇ ਦਿਖਾਏ ਨਹੀਂ ਜਾਂਦੇ,
ਦਿਲੀ ਨਿੱਘ ਦਿੱਤਾ ਮੈਂ ਇਹਨਾਂ ਪੱਥਰ ਦਿਲਾਂ ਨੂੰ,
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀਂ ਜਾਂਦੇ,
-----------------------------------
ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਕੋਮਲ ਜਿਹੇ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ
ਮੇਰੇ ਦਿਲ ਤੋਂ ਆਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ, ਹੁਣ ਵੀ ਚੁੱਪ ਹਾਂ,
ਕਿ ਕਿਉਂ ਮੰਨਿਆ ਕਹਿਣਾ ਤੇਰਾ, ਇਸੇ ਕਸੂਰ ਕਰ ਕੇ,
-------------------------------------
ਕੁਝ ਨਾ ਕਰਦੇ ਹੋਏ ਵੀ ਕੁਝ ਕਰ ਜਾਵਾਂਗੇ,
ਜਗਦੇ ਬੁਝਦੇ ਨ੍ਹੇਰ ਦਾ ਸਾਗਰ ਤਰ ਜਾਵਾਂਗੇ
ਹੁਣ ਮਘਦੇ ਹਾਂ ਕੁਝ ਚਿਰ ਤਾਈਂ ਠਰ ਜਾਵਾਂਗੇ
ਠੁਰ-ਠੁਰ ਕਰਦੇ ਜੁੱਸੇ,ਨਿਘੇ ਕਰ ਜਾਵਾਂਗੇ
ਦਾਅਵਾ ਨਹੀਂ ਕੇ, ਸ਼ਹਿਰ ਚ ਚਾਨਣ ਭਰ ਜਾਵਾਂਗੇ,
ਏਸ ਬਨੇਰੇ ਨੂੰ ਪਰ ਰੌਸ਼ਨ ਕਰ ਜਾਵਾਂਗੇ
ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ
ਉਸ ਦੀ ਅੱਖ ਚ ਡੁੱਬ ਗਏ ਤਾਂ ਤਰ ਜਾਵਾਂਗੇ
ਜੀਣੋ ਡਰੇ ਨਾਂ,ਮੌਤੋਂ ਕੀਕਣ ਡਰ ਜਾਵਾਂਗੇ
ਮੌਤ ਆਏਗੀ, ਆਵੇ, ਠੀਕ ਹੈ,ਮਰ ਜਾਵਾਂਗੇ
---------------------------------------------------------
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਜਣੇ ਖਣੇ ਦੇ ਵਸ ਦਾ ਨਈ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,
----------------------------------------------------
ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,
ਇਕ ਬੂਹਾ ਜੇ ਬੰਦ ਹੋਵੇ ਤਾਂ ਸੌ ਸੌ ਬੂਹੇ ਖੁੱਲ ਜਾਂਦੇ ਨੇ,
ਹੋਛੇ ਬੰਦੇ ਅਤੇ ਗੁਬਾਰੇ ਵਿਚ ਕੋਈ ਵੀ ਫਰਕ ਨਹੀਂ,
ਦੋਵੇਂ ਥੋੜੀ ਫੂਕ ਦਿੱਤਿਆਂ ਬਹੁਤਾ ਹੀ ਫੁੱਲ ਜਾਂਦੇ ਨੇ,
ਬੇਗਾਨੀ ਧਰਤੀ ਤੇ ਮੈਨੂੰ ਗਮ ਮਿਲੇ ਜੇ ਰੋਸ ਨਹੀਂ,
ਘਰ ਵਿਚ ਵੀ ਬੰਦੇ ਦੇ ਸਿਰ ਤੇ ਸੌ ਸੌ ਝੱਖੜ ਝੁਲ ਜਾਂਦੇ ਨੇ,
ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,
ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,
ਦਰਦ ਕਿਸੇ ਦਾ ਜੀਵਨ ਦੇ ਵਿਚ ਘੁਲਿਆ ਹੈ ਕੁਝ ਏਸ ਤਰਾਂ,
ਰੰਗ ਜਿਵੇਂ ਪਾਣੀ ਦੇ ਅੰਦਰ ਸਹਿਜੇ ਹੀ ਘੁਲ ਜਾਂਦੇ ਨੇ,
ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਮੈਂ ਡੋਲ ਗਿਆ,
ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,
-----------------
ਰੱਬਾ ਵੰਡੀ ਹਾਸੇ ਮੇਰੇ ਆਪਣਿਆ ਦੇ ਹਿੱਸੇ,
ਉਹਨਾ ਹਾਸਿਆਂ ਚ ਸਾਡੇ ਦੁਖਾਂ ਵੀ ਖਰ ਜਾਣਾ ..
ਰਖਾਂਗੇ ਯਾਰਾਂ ਦਾ ਸਤਕਾਰ ਆਉਂਦੀ ਕ਼ਯਾਮਤ ਤਕ ,
ਦੁਨੀਆ ਦੇ ਤਾਨੇ ਸੁਣ •●●DeeP●●• ਕਿਹੜਾ ਮਰ ਜਾਣਾ ..
_________________________________________________________________
ਲੋਗ ਐਸੇ ਕਿਉ ਮਿਲਦੇ ਨੇ ਜਿਨਾ ਦਾ ਹਿਸਾਬ ਨਹੀ ਆਉਦਾ,
ਸਵਾਲ ਏਸੇ ਕਿਉ ਮਿਲਦੇ ਨੇ ਜਿਨਾ ਦਾ ਜਵਾਬ ਨਹੀ ਆਉਦਾ,
ਕੁਝ ਸਵਾਲ ਨੇ ਏਸੇ ਜੋ ਪਰੇਸ਼ਾਨ ਕਰਦੇ ਨੇ!
ਖਿਆਲ ਕਈ ਏਸੇ ਹੁੰਦੇ ਨੇ ਜਿਨਾ ਨੂੰ ਸ਼ਬਦ ਨਹੀ ਮਿਲਦੇ,
ਰਿਸਤੇ ਕਈ ਏਸੇ ਹੁੰਦੇ ਨੇ ਜਿਨਾ ਨੂੰ ਨਾਮ ਨਹੀ ਮਿਲਦਾ,
ਜਾਮ ਕਈ ਏਸੇ ਹੁੰਦੇ ਨੇ ਜਿਨਾ ਨੂੰ ਹੋਠ ਨਹੀ ਮਿਲਦੇ,
ਹੋਠ ਕਈ ਏਸੇ ਹੁੰਦੇ ਨੀ ਜਿਨਾ ਨੂੰ ਜਾਮ ਨਹੀ ਮਿਲਦਾ!
ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉ ਨਹੀ ਆਉਦਾ,
ਤੇਰੇ ਨੁਕਰਈ ਹਾਸੇ ਦੇ ਅਰਥ ਕਿਉ ਸਮਝ ਨਹੀ ਪਾਉਦਾ!
ਜੇ ਮੈਂ ਦੁਵਾਵਾ ਵਿਚ ਤੇਰੇ ਤਾਂ ਤੇਰੇ ਸਾਹਾ ਵਿੱਚ ਕਿਉ ਨਹੀ,
ਅਗਰ ਮੈਂ ਰਾਹਾ ਵਿੱਚ ਤੇਰੇ ਤਾਂ ਤੇਰੀਆ ਬਾਹਾ ਵਿੱਚ ਕਿਉ ਨਹੀ!
ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉ ਹੁੰਦਾ,
ਜੋ ਮੂੰਹ ਤੇ ਚੰਗਾ ਹੁੰਦਾ ਹੈ ਉਹ ਪਿੱਠ ਤੇ ਮਾੜਾ ਕਿਉ ਹੁੰਦਾ,
ਜੋ ਪਹਿਲਾ ਫੁੱਲ ਦਿਸਦੇ ਨੇ ਉਹ ਛੇਤੀ ਖਾਰ ਕਿਉ ਬਣਦੇ,
ਜਿਨਾ ਨੇ ਦੁਸ਼ਮਨ ਬਣਨਾ ਏ ਉਹ ਪਹਿਲਾ ਯਾਰ ਕਿਉ ਬਣਦੇ
ਜਿਨਾ ਨੇ ਦੁਸ਼ਮਨ ਬਣਨਾ ਏ ਉਹ ਪਹਿਲਾ ਯਾਰ ਕਿਉ ਬਣਦੇ!!
_____________________________________________________________
ਮੈਥੋਂ ਅੱਡ ਹੋ ਕੇ ਤੈਨੂੰ ਲਗਦਾ ਏ ਨੀ ਤੇਰੀ ਕਿਸਮਤ ਦਾ ਦਰ ਖੁਲ ਜਾਣਾ,
ਮੇਰੀ ਪੱਤਰੀ ਦੇ ਵਿਚ ਲਿਖਏਆ ਏ ਮੈਂ ਹੋਲੀ ਹੋਲੀ ਰੁਲ ਜਾਣਾ,
ਤੇਰਾ ਯਾਰ ਨਗੀਨੇ ਵਰਗਾ ਸੀ ਲਗਦਾ ਏਅ ਕੌਡੀ ਮੁੱਲ ਜਾਣਾ,
ਜੇ ਤੈਨੂੰ ਦੀਪ [DeeP] ਯਾਦ ਨਈ ਆਪਾਂ ਵੀ ਤੈਨੂੰ ਭੁਲ ਜਾਣਾ.
________________________________________________________________
ਕਾਸ਼ ਤੇਰੇ ਕਦਮਾ ਨੂ ਛੋਹਣ ਦਾ ਮੌਕਾ ਮਿਲੇ,
ਇਕ ਵਾਰੀ ਤੇਰੇ ਗੱਲ ਲਗ ਰੋਣ ਦਾ ਮੌਕਾ ਮਿਲੇ,
ਖਿੜੇ ਮਥੇ ਸਜ਼ਾ ਕਰਨੀ ਕਬੂਲ DeeP ਨੇ,
ਬਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ!
___________________________________________________
ਅੱਖਾਂ ਵਿਚ ਹਂਝੂ ਬਹੁਤ ਨੇ,
ਪਰ ਵਹਾਏ ਨਹੀਂ ਜਾਦੇਂ,
ਹਾਲ ਬੁਰੇ ਨੇ ਸੱਜਣਾ ਦਿਲ ਦੇ ,,
ਪਰ ਸੁਣਾਏ ਨੀ ਜਾਂਦੇ ,
ਕੋਈ ਸੁਣਦਾ ਨਹੀਂ ਬਿਨਾਂ ਆਪਣਿਆਂ ਦੇ ,
ਬੇਗਾਨਿਆ ਨੂ ਤਾਂ ਜਖਮ ਵਿਖਾਏ ਨੀ ਜਾਂਦੇ........
_________________________________________________
ਦਿਲ ਕਹਿੰਦਾ ਹੈ ਕਿ ਮੇਰੇ ਤੌਂ ਜੁਦਾ ਹੋ ਕੇ ਰੋਂਦੀ ਤਾਂ ਓਹ ਵੀ ਹੋਵੇਗੀ,
ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਓਦੀ ਤਾਂ ਓਹ ਵੀ ਹੋਵੇਗੀ,
ਕਦੇ ਮਿਲ ਜਾਈਏ ਜਿੰਦਗੀ ਵਿੱਚ ਫੇਰ ਕਦੇ ਚਾਹੁੰਦੀ ਤਾਂ ਹੋਵੇਗੀ,
ਜਿਨਾਂ ਰਾਹਾਂ ਤੇ ਛੱਡਿਆ ਸੀ 'DeeP' ਨੂੰ ਕਦੇ,
ਓਹਨਾ ਰਾਹਾਂ ਤੇ ਮੁੜ-ਮੁੜ ਕੇ ਆਓਦੀ ਤਾਂ ਓਹ ਵੀ ਹੋਵੇਗੀ .
_____________________________________________________________
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ,
ਤੰਗੀ ਤੇ ਗਰੀਬੀ ਥੱਲੇ ਬੜੀਆਂ ਹੀ ਬੀਤ ਗਈਆਂ,
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ,
ਚੰਗਾ ਹੋਇਆ ਓਹਨਾਂ ਕੋਈ ਜ਼ਖਮ ਵੀ ਦੇ ਦਿੱਤਾ,
ਓਨਾਂ ਦੀਆਂ ਸਾਡੇ ਉੱਤੇ ਮੇਹਰਬਾਨੀਆਂ ਵੀ ਬਹੁਤ ਨੇ,
ਓ DeeP ਚਉਂਦਾ ਇਸ਼ਕ `ਚ ਨਵੀ ਚੋਟ ਖਾਣੀ ਕੋਈ,
ਉਂਜ ਭਾਵੇ ਪਹਿਲੀਆਂ ਨਿਸਾਨੀਆਂ ਵੀ ਬਹੁਤ ਨੇ . .
_____________________________________________
ਕੋਈ ਕਾਗਜ਼ ਦਾ ਮੈਨੂੰ ਪੇਜ਼ ਆਖੇ
ਜਿਥੇ ਕਲਮ ਕਿਸਮਤ ਬਣਾਓਂਦੀ ਆ
ਕੋਈ ਡਾਲੀ 'ਤੇ ਲਗਿਆ ਫੁੱਲ ਆਖੇ
ਜਿਥੇ ਪਿਆਰ ਦੀ ਖੁਸ਼ਬੂ ਆਓਂਦੀ ਆ
ਕੋਈ ਚੰਨ ਦੀ ਮੈਨੂੰ ਪਰਛਾਈ ਆਖੇ
ਜਿਹਨੂੰ ਚਕੋਰ ਪਹਿਲਾਂ ਹਥਿਆਓਂਦੀ ਆ
ਕੋਈ ਸਿਰ ਦਾ ਮੈਨੂੰ ਤਾਜ ਆਖੇ
ਜਿਹਨੂੰ ਦੁਨੀਆ ਆਪਣਾ ਕਹਾਓਂਦੀ ਆ
ਪਰ DeeP ਤੇਰੀ ਪਹਿਚਾਣ ਕੀ
ਦੀਵੇ ਦੀ ਰੋਸ਼ਨੀ ਜੱਗ ਨੂੰ ਸਮਝਾਓਂਦੀ ਆ
ਜੋ ਜੱਗਦਾ ਰੱਬ ਦੀ ਜੌਤ ਬਣਕੇ
ਭੁੱਲੇ ਰਾਹੀ ਨੂੰ ਰਸਤਾ ਦਿਖਾਓਂਦੀ ਆ
ਝਾਤ ਮਾਰਾਂ ਜੇ ਖੁਦ ਦੇ ਅੰਦਰ
ਅਜੱ ਵੀ ਖੁਦਾ ਨੂੰ ਪਾਓਣ ਦੀ ਚਾਹ ਤੜਫਾਓਂਦੀ ਆ
-----------------------------------------------------
ਕਦੇ ਕਦੇ ਮੈਂ ਸੋਚਦਾ ਹਾਂ,ਕਿਓ ਐਸਾ ਦਰਦ ਮੈਂ ਲਾ ਬੈਠਾ.
ਇਸ ਹਸਦੀ ਵਸਦੀ ਦੁਨੀਆ ਵਿੱਚ, ਕਿਸ ਮੋੜ ਤੇ ਠੋਕਰ ਖਾ ਬੈਠਾ.
ਠੋਕਰ ਤੋਂ ਜਖਮ ਜੋ ਹੋਇਆ , ਹੁਣ ਪਲ ਪਲ ਰਿਸਦਾ ਰਹਿੰਦਾ ਏ.
ਨਿੱਤ ਖੁਰਦਾ "ਤਰਨ" ਬਰਫ ਵਾਗੂੰ,ਤੇ ਮੇਰੇ ਸੇਕ ਹੱਡਾਂ ਵਿਚ ਪੈਂਦਾ ਏ.
ਹਸ਼ਰਾਂ ਵਾਲੀਏ ਮੰਗ ਮੌਤ ਮੇਰੀ,ਤੇ ਮੰਗ ਨਰਕਾਂ ਦੇ ਵਿੱਚ ਵਾਸ ਹੋਵੇ.
ਸੁਣ ਹਸ਼ਰਾਂ ਤੋਂ ਓਹ ਡਰਦੇ ਨੇ,ਜਿਨਾਂ ਜਿੰਦਗੀ ਜਾਓਣ ਦੀ ਆਸ ਹੋਵੇ..
____________________________________________________________________
ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ...........
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ.............
Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Bsy..
________________________________________________
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ,
ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ,
ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ,
ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ,
ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ,
ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ,
ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ,
ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ,
ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ,
ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ,
ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ,
ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ,
ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ,
ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ,
ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ,
ਯਾਰੀਆਂ ਕਮਾਉਣੀਆਂ ਔਖੀਆਂ ਨੇ,
ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ....
_______________________________________________________
ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ
ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ
ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ
ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ
ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ
ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ
ਪਰ ਸਾਡੇ ਯਾਰ ਵੀ ਬੇਵਫ਼ਾ ਨਿਕਲੇ
ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ!
__________________________________________________________________________
ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ,
ਉੱਤੋਂ ਕੀਤੀ ਲਾਪਰਵਾਹੀ ਗਲਤੀ ਸਾਡੀ ਸੀ,
ਵੈਸੇ ਤਾਂ ਕੋਈ ਸਾਥ ਨਿਭਾਉਣ ਦਾ ਵਾਅਦਾ ਨਹੀਂ ਸੀ,
ਦਿਲ ਨੇ ਝੂਠੀ ਆਸ ਲਗਾਈ ਗਲਤੀ ਸਾਡੀ ਸੀ,
ਦੁਖ ਕਿਹਨੂੰ ਸੁਣਾਵਾਂ ਮੈਂ ਦੁਨੀਆ ਵਿੱਚ ਸਾਰੇ ਬੇਗਾਨੇ ਨੇ,
ਜਿਹਨੂੰ ਦਿਲ ਚਾਹੁੰਦਾ ਸੀ ਉਹ ਗੈਰਾਂ ਦੇ ਦੀਵਾਨੇ ਨੇ.
ਗੁਜਰੇ ਕਲ ਦੀ ਬਸ ਏਹੀ ਕਹਾਣੀ ਏ,
ਕੁਝ ਆਪ ਬਰਬਾਦ ਹੋਏ ਕੁਝ ਉਹਦੀ ਮਿਹਰਬਾਨੀ ਏ..!!!!
________________________________________________________
ਆਖਰੀ ਸੀ ਅੱਲਵਿਦਾ
ਇੱਕ ਸਲਾਮ ਆਖਰੀ ਸੀ,
ਮੇਰੇ ਬੂਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ,
ਨਾ ਮੈਂ ਪੂਛਿਆ ਨਾ ਉਹਨੇ ਦੱਸਿਆ
ਬਸ ਚੁਪ ਵੱਟ ਕੇ ਰਹਿ ਗਏ,
ਪਰ ਉਸਦੇ ਦਿਲ ਵਿਚ ਮੇਰੇ ਲਈ ਇਲਜਾਮ ਆਖਰੀ ਸੀ,
ਆਖਰੀ ਸੀ ਮੁਲਾਕਾਤ
ਮੇਰੇ ਸੱਜਣਾ ਨਾਲ ਮੇਰੀ,
ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ...
__________________________________________________________