
ਤੇਰੇ ਬਗੈਰ ਕਿੱਦਾਂ ਜੀਵਨ ਗੁਜ਼ਾਰ ਲਈਏ,
ਮਾਰੇਂ ਜੇ ਠੋਕਰਾਂ ਤੂੰ ਕਿਸ ਤੋਂ ਫਿਰ ਪਿਆਰ ਲਈਏ,
ਮਿਲਣਾ, ਉਡੀਕ ਕਰਨਾ, ਸ਼ਿਕਵੇ, ਜੇ ਗਲਤੀਆਂ ਨੇ,
ਆਦਤ ਜੋ ਪੁਰਾਣੀ ਹੈ ਕਿੱਦਾਂ ਸੁਧਾਰ ਲਈਏ,
----------------------------
...ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....
.ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ...
...ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ....
....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....
-------------------------------------
ਇੱਕ ਸੁੰਦਰ ਸੰਸਾਰ ਵਸਾ ਕੇ ਵੇਖਾਂਗੇ,
ਅਰਮਾਨਾਂ ਦੀ ਰਾਸ ਰਚਾ ਕੇ ਵੇਖਾਂਗੇ,
ਹੁਣ ਤੱਕ ਸਜਨਾਂ ਨੂੰ ਗਲ ਲਾਉਂਦੇ ਆਏ ਹਾਂ,
ਦੁਸ਼ਮਣ ਨੂੰ ਵੀ ਮੀਤ ਬਣਾ ਕੇ ਵੇਖਾਂਗੇ,
ਇਉਂ ਕਹਿਣਾ ਇਸ ਵਾਰੀ ਉਸ ਨੂੰ ਜੀ ਆਇਆਂ,
ਹੰਝੁ ਪਲਕਾਂ ਹੇਠ ਲੁਕਾ ਕੇ ਵੇਖਾਂਗੇ,
ਸ਼ੱਕੀ ਹੈ ਕਿਰਦਾਰ ਉਸ ਦਾ ਕਹਿੰਦੇ ਨੇ,
ਇੱਕ ਵਾਰੀ ਫਿਰ ਵੀ ਅਜ਼ਮਾ ਕੇ ਵੇਖਾਂਗੇ,
ਮੰਜ਼ਿਲ ਤਾਂ ਬੱਸ ਤਰਿਪਤੀ ਦੀ ਇੱਕ ਸੀਮਾ ਹੈ,
ਇਸ ਤੋਂ ਵੀ ਕੁਝ ਅੱਗੇ ਜਾ ਕੇ ਵੇਖਾਂਗੇ,
ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,
ਬੇ-ਕਦਰਾਂ ਦੀ ਭੇਟ ਚੜਾ ਕੇ ਵੇਖਾਂਗੇ,
------------------------------------------------
ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਰਹੇ ਹਾਂ ਪਰ ਸਿਤਾਰੇ ਨਾਂ ਮਿਲੇ,
ਬਹੁਤ ਵਾਰੀ ਵਕਤ ਸਾਡੇ ਨਾਲ ਇੰਝ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ,
ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕੱਟਦਾ ਰਿਹਾ,
ਹਮਸਫ਼ਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ,
ਪਤਝੜਾਂ ਕੁਝ ਇਸ ਤਰਾਂ ਨੇ ਗਲ ਅਸਾਡੇ ਲਿਪਟੀਆਂ,
ਕੇ ਬਹਾਰਾਂ ਵਿਚ ਵੀ ਦਿਲਕਸ਼ ਨਜ਼ਾਰੇ ਨਾਂ ਮਿਲੇ,
ਸੂਰਜ ਦਾ ਤਾਰਿਆਂ ਦਾ ਸਾਥ ਹੈ ਮਿਲਿਆ ਬੜਾ,
ਚੰਨ ਵਰਗੇ ਪਰ ਅਸਾਂ ਨੂੰ ਮੁੱਖ ਨਿਖਾਰੇ ਨਾਂ ਮਿਲੇ,
ਉਮਰ ਭਰ ਢੂੰਡਣ ਚ ਹੀ ਗੁੰਮੇ ਰਹੇ ਉਲਝੇ ਰਹੇ,
ਨਾਲ ਫੁੱਲਾਂ ਦੇ ਕਦੀ ਪਰ ਦਰ ਸ਼ਿੰਗਾਰੇ ਨਾਂ ਮਿਲੇ,
---------------------------------
ਲਗਦੀ ਹੈ ਅਵਾਜ਼ ਮੈਨੂੰ ਆਪਣੀ,
ਵੇਖਿਉ ਇਹ ਹਾਉਕੇ ਭਰਦਾ ਕੌਣ ਹੈ,
ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ,
ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ,
ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ,
ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ,
ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,
----------------------------------------
ਪੂਰੇ ਵੇਲਿਆ ਚ ਉਹਨੇ ਸਾਡਾ ਸਾਧ ਛੱਡਿਆ
ਕੱਲੇ ਹਿਜਰਾ ਦੀ ਅੱਗ ਵਿਚ ਬਲਦੇ ਰਹੇ
ਉਤੋ ਤਿਖੜ ਜੁਦਾਈਆ ਦੀ ਦੁਪਿਹਰ ਤਪਦੀ
ਪੈਰ ਸੜ ਗਏ ਸੀ ਤਾ ਵੀ ਅਸੀ ਚਲਦੇ ਰਹੇ
ਕੱਟ ਲਵਾ ਗੇ ਸਫਰ ਆ ਕੇ DeeP ਦਾ ਹੱਥ ਫੜ
ਜੇ ਕੁਝ ਪਲ ਚਲ ਸਕਦੀ ਏ.............
ਮੇਰੇ ਚਲਦੇ ਰਹਿਣ ਦਈ ਸਾਹ ਸਾਹਾ ਞਿਚ ਓਹ ਵਸਦੀ ਏ....
------------------------------------
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ...
ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ...
-------------------------------------------
ਹੁਣ ਤੇ ਅਪਣੇ ਵੀ ਅਪਣੇ ਨਹੀਂ ਲਗਦੇ ਯਾਰੋ,
ਪਹਿਲਾਂ ਤਾਂ ਗੈਰਾਂ ਚ ਵੀ ਅਪਣਿਆਂ ਦਾ ਭਰਮ ਹੁੰਦਾ ਸੀ,
ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,
ਪਹਿਲਾਂ ਤਾਂ ਦੁਸ਼ਮਣ ਨੂੰ ਵੀ ਮਿਲਣ ਦਾ ਧਰਮ ਹੁੰਦਾ ਸੀ,
----------------------------------
ਜੋ ਆਖਦਾ ਸੀ ਮੈ ਛੱਡ ਦੁਨਿਆ ਨੂੰ
ਤੇਰੇ ਨਾਲ ਯਾਰਾਨਾ ਲਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ........
ਜਿਨਾ ਝਾਂਜਰ ਵਾਲੀ ਪੈੜ ਨੂੰ
ਮੇਰੇ ਰਾਹ ਵੱਲ ਮੋੜੀਆ ਸੀ
ਸੁੰਨਾ ਜਿੰਦਗੀ ਦਾ ਰਾਹ ਮੇਰਾ
ਆਪਣੇ ਰਾਹ ਨਾਲ ਜੋੜਿਆ ਸੀ,
ਦੋ ਪੈਰ ਤੁਰੇਆ ਉਹ ਨਾਲ ਮੇਰੇ
ਤੇ ਕੋਈ ਨਵਾ ਰਾਹ ਬਣਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ.........
ਜੋ ਆਖਦਾ ਸੀ ਨਾ ਤੱਕ ਮੈਨੂੰ
ਤੂੰ ਤੱਕੇ ਤੇ ਮੈ ਸ਼ਰਮਾ ਜਾਵਾ
ਨਾ ਗੱਲ ਕਰ ਵਿਛੜਨ ਦੀ
ਜੁਦਾਈ ਸੋਚ ਕੇ ਮੈ ਘਬਰੇ ਜਾਵਾ,
ਹੁਣ ਮਿਲਦਾ ਵਾਂਗ ਰਾਹਗੀਰਾ ਦੇ
ਦਿਲਾ 'ਚ ਦੂਰੀਆ ਪਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............
ਸਾਲਾ ਬਾਅਦ ਮਿਲਣ ਦਿਆ ਗੱਲਾ
ਗੱਲਾ ਹੀ ਬਣ ਕੇ ਰਹਿ ਗਈਆ
ਅਣਜਾਣ ਜਿਹਾ ਉਹ ਲੱਗਦਾ ਏ
ਮੇਰੇ ਪੱਲੇ ਸ਼ਕਾਇਤਾ ਰਹਿ ਗਈਆ,
ਦੁਨਿਆ ਕੱਮੀਆ ਗਨਾਉਣ ਵਾਲੀ
ਇਹ ਕਥਨ ਸੱਚ ਬਣਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ...........
ਵਕਤ ਨਾ ਸ਼ਬਦਾ 'ਚ ਬਿਆਨ ਹੋਣਾ
ਜਦ ਦੋਹਾ ਦਾ ਸੀ ਦਿੱਲ ਮਿਲਿਆ
ਇੳ ਨਵੀਆ ਨਵੀਆ ਲੱਗੀਆ ਸੀ
ਜਿੳ ਬਾਗ 'ਚ ਸੋਹਣਾ ਫੁੱਲ ਖਿਲਿਆ,
ਲੱਖਾ ਬਾਹਾਰਾ ਤੋ ਵੀ ਮਹਿਕਣਾ ਨਹੀ
ਹੋਈ ਸ਼ਾਮ ਤੇ ਫੁੱਲ ਮੁਰਜਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............
---------------------------------------
ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ
ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ
ਜਦੌਂ ਦੇ ਮਿਲੇ ਹੌ ਤੁਸੀਂ ਯਾਰੋ
ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ..
---------------------------------------
ਤੇਰੇ ਬੋਲ ਹੀ, ਸਿਰਫ ਛੂਹੰਦੇ ਨੀ ਦਿਲ ਨੂੰ,
ਤੇਰੇ ਹੁਸਨ ਦਾ ਵੀ ਨਜ਼ਾਰਾ ਬੜਾ ਹੈ,
ਮੇਰੀ ਭਾਲ ਵਿੱਚ ਹੀ,ਹੈ ਸ਼ਾਇਦ ਇਹ ਕਾਤਿਲ,
ਜੋ ਬਣ ਠਣ ਕੇ ਆਇਆ ਦੁਬਾਰਾ ਬੜਾ ਹੈ,
ਬੜੇ ਜ਼ੁਲਮ ਤੇਰੇ ਮੈਂ ਦਿਲ ਤੇ ਸਹੇ ਨੇ,
ਰਿਹਾ ਗਰਦਿਸ਼ਾਂ ਵਿੱਚ,ਸਿਤਾਰਾ ਬੜਾ ਹੈ,
ਦਿਲੋਂ ਨਹੀਂ ਮੇਰਾ ਕਦੇ ਕੋਈ ਵੀ ਬਣਿਆ,
ਮਗਰ ਲਾਇਆ ਕਈਆਂ ਨੇ ਲਾਰਾ ਬੜਾ ਹੈ,
--------------------------------------------
ਕਹਿੰਦੇ ਨੇ ਪੀਣਾ ਛੱਡ ਦਿਉ ਦਿਲ ਦੇ ਮਰੀਜ਼ ਹੋ,
ਜ਼ਖਮਾਂ ਨੂੰ ਸੀਣਾ ਛੱਡ ਦਿਉ ਦਿਲ ਦੇ ਮਰੀਜ਼ ਹੋ,
ਹਰ ਗੱਲ ਹੀ ਉਹਨਾਂ ਦੀ ਮੈਂ ਜੇ ਮੰਨਦਾ ਗਿਆ,
ਕਹਿ ਦੇਣਗੇ ਜੀਣਾ ਛੱਡ ਦਿਉ ਦਿਲ ਦੇ ਮਰੀਜ਼ ਹੋ,
--------------------------------------------
ਤੱਕ-ਤੱਕ ਫੋਟੋ ਉਸਦੀ,ਰੂਹ ਤੱਕ ਸਾਡੀ ਰੋਂਦੀ ਏ,
ਕਦੇ-ਕਦੇ ਤਾ ਉਹ ਨੀਂਦ ਬਣ ਕੇ, ਸੁਪਨੇ ਵਿਚ ਤੜਫ਼ਾਦੀ ਏ
ਇਸ ਠੰਡੀ-ਠੰਡੀ ਹਵਾ ਵਿਚ,ਮਹਿਕ ਉਸਦੀ ਆਉਦੀ ਏ
ਦੱਸ ਕਿਵੇ ਭੁਲਾਇਏ ਰੱਬਾ ਹੁਣ ਉਸ ਨੂੰ,
ਉਹ ਮਰ-ਜਾਣੀ "DeeP" ਨੂੰ ਹਰ ਸਾਹ ਨਾਲ ਚੇਤੇ ਆਉਦੀ ਏ......
------------------------------------------
ਵੈਰੀਆਂ ਦੀ ਹਿੱਕ ਦਾਗਦਾ ਏ ਕੋਈ ਸੂਰਮਾ
ਕੋਠੇ ਤੇ ਦੋਨਾਲੀਆਂ ਚਲਾਉਣ ਵਾਲੇ ਬੜੇ ਨੇ,
ਜਿਹਦੇ ਨਾਲ ਦਿਲ ਮਿਲੇ ਉਹੀ ਯਾਰ ਬਣਦੇ
ਰਾਹ ਜਾਂਦੇ ਹੱਥਾਂ ਨੂੰ ਮਲਾਉਣ ਵਾਲੇ ਬੜੇ ਨੇ,
ਸਿੱਧੇ ਰਾਹ ਦੁਨੀਆ ਤੇ ਕੋਈਓ ਹੁਣ ਪਾਉਂਦਾ ਏ
ਨਸ਼ੇ ਦੀਆਂ ਗੋਲੀਆਂ ਖਲਾਉਣ ਵਾਲੇ ਬੜੇ ਨੇ,
ਗਰੀਬ ਬੰਦੇ ਕੋਲੋਂ ਸਾਰੇ ਪਰੇ ਹੋ ਕੇ ਬਿਹੰਦੇ ਨੇ
ਚੜੀ ਗੁੱਡੀ ਵਾਲੇ ਨੂੰ ਬੁਲਾਉਣ ਵਾਲੇ ਬੜੇ ਨੇ,
ਸ਼ਹਿਦ ਜਿਹੀਆਂ ਲੋਰੀਆਂ ਤਾਂ ਮਾਂ ਹੀ ਸਦਾ ਦੇਂਦੀ ਏ
ਦੇ ਕੇ ਡਰਾਵੇ ਪਿਓ ਸਲਾਉਣ ਵਾਲੇ ਬੜੇ ਨੇ,
ਦੱਸੋ ਫੇਰ ਆਬਰੂ ਬਚਾਊ ਕੌਣ ਇੰਨਾਂ ਦੀ
ਜੂਏ 'ਚ ਦਰੋਪਤੀਆਂ ਲਾਉਣ ਵਾਲੇ ਬੜੇ ਨੇ,
ਜਿਉਂਦੇ ਜੀਅ ਐਥੇ ਕੋਈਓ ਸਾਰ ਲੈਂਦਾ ਏ
ਮਰੇ ਤੋਂ ਏ ਤਨ ਨੂੰ ਜਲਾਉਣ ਵਾਲੇ ਬੜੇ ਨੇ.
-----------------------------------------
ਕੋਈ ਕਹਿੰਦਾ ਏਨੂੰ ਦਾਰੂ ਕੋਈ ਆਖਦਾ ਸ਼ਰਾਬ
ਕੋਈ ਖ਼ਾਰਾ ਪਾ ਕੇ ਪੀਵੇ ਪਾਣੀ ਪਾਉਂਦਾ ਕੋਈ ਜ਼ਨਾਬ
ਪੀ ਲਉ ਦੇਸੀ ਅੰਗਰੇਜ਼ੀ ਜਾ ਕੇ ਮਿਤਰੋ ਲੋੜ ਨੀ ਰਸੀਦ ਬਿੱਲ ਦੀ
ਟੁੱਟੇ ਦਿਲਾਂ ਦੀ ਦਵਾਈ ਲੈ ਲਉ ਦੋਸਤੋ ਬਈ ਠੇਕਿਆਂ ਤੋਂ ਆਮ ਮਿਲਦੀ
-----------------------------------
ਸਾਹਾਂ ਵਾੰਗੂ ਦਿਲ ਚ ਵਸਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
ਖਤਾ ਕਿਹੜੀ ਹੋਈ ਅਜੇ ਤੱਕ ਅਣਜਾਣ ਹਾਂ
ਆਪਣੀ ਹੀ ਜ਼ਿੰਦਗੀ ਤੋਂ ਐਨੇ ਪਰੇਸ਼ਾਨ ਹਾਂ
ਦਿਖਾ ਸਕਦੇ ਤਾਂ ਜ਼ਖਮ ਦਿਖਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
ਇਸ਼ਕ ਮੁਸ਼ਕ ਤਾਂ ਖੇਡ ਹੀ ਲਕੀਰਾਂ ਦੀ
ਰਹਿ ਜਾਂਦੀ ਨਿਸ਼ਾਨੀ ਬੱਸ ਪੱਲੇ ਤਸਵੀਰਾਂ ਦੀ
ਹੁੰਦਾ ਇਸ਼ਕੇ ਦਾ ਮੁੱਲ ਅਪਣਾ ਲੈਂਦੇ ਤੈੰਨੂ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
------------------------------------------------------------
ਉਹ ਬਦਲੇ ਬਦਲੇ ਲਗਦੇ ਨੇ, ਉਹਨਾਂ ਦਿਲ ਉਚਿਆਂ ਨਾਲ ਲਾ ਲਏ ਨੇ,
ਕਹਿੰਦੇ ਥੋਡੀ ਨਾ ਕੋਈ ਲੋੜ ਰਹੀ, ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖਾਂ ਭਰਕੇ ਕਹਿ ਦਿੱਤਾ, ਸਾਨੂੰ ਕਿਤੇ ਮਰਜ਼ੀ ਪਰਖ ਕੇ ਵੇਖ ਲਵੋ,
ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਕੇ ਵੇਖ ਲਿਆ, ਹੁਣ ਤੁਸੀਂ ਹੋਰ ਵਰਤ ਕੇ ਵੇਖ ਲਵੋ,
ਉਹਨਾਂ ਦੇ ਬੋਲ ਗੂੰਜਦੇ ਕੰਨਾਂ ਵਿਚ, ਹੁਣ ਦਿਲ ਤੇ ਲਾਉਣੇ ਬੰਦ ਕਰਤੇ,
ਅਸੀਂ ਦੁਸ਼ਮਣ ਲੱਭਦੇ ਫਿਰਦੇ ਹਾਂ, ਹੁਣ ਯਾਰ ਬਨਾਉਣੇ ਬੰਦ ਕਰਤੇ.
----------------------------------------
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਹੋਊ ਵਿੱਚ WaDaLe ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ Vodafon ਵਾਲਾ ਨੰਬਰ ਹੋਊ ਦਿਲਦਾਰਾਂ ਦਾ,
ਪਰ ਜਦ ਤੱਕ ਤੂੰ ਵਾਪਸ ਆਉਣਾ,
ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ,
ਜੇ ਵਿੱਚ WaDaLE DeeP ਤੈਨੂੰ ਨਾਂ ਮਿਲਿਆ,
ਤਾਂ ਸਮਝੀ ਮਰ ਗਿਆ ਹੋਵਾਗਾਂ...
-------------------------------------------
ਲੁੱਟਿਆ ਏ ਕੁਝ ਮੈੰਨੂ ਮੇਰੇ ਆਪਣੇ ਨਸੀਬਾਂ ਨੇ,
ਬਾਕੀ ਮੈੰਨੂ ਲੁੱਟਿਆ ਏ ਏਥੇ ਰੂਹ ਦੇ ਸ਼ਰੀਕਾਂ ਨੇ,
ਦਿਲਾਂ ਵਾਲੀ ਖੇਡ ਸਾਰੀ ਸਾਡੇ ਹੁਣ ਸਮਝ ਚ ਆਈ,
ਬਣੇ ਰਹੇ ਅਸੀਂ ਐਵੇਂ ਹੀ ਅੱਜ ਤੀਕਰ ਸਾਂ ਸ਼ੁਦਾਈ,
ਲੋਕੀਂ ਸੱਜਣ ਉਹ ਮੰਗਦੇ ਜੋ ਦਿਲ ਤੋੜ ਕੇ ਤੁਰ ਜਾਵਣ,
ਵਾਂਗ ਪਾਣੀਆਂ ਭੁੱਲ ਕੇ ਪੁਲ ਜੋ ਮੁੜ ਕੇ ਨਾ ਆਵਣ,
ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ,
ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ,
ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ,
ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ,
ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ
ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ,
ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ,
ਇਹੀ ਹੋਣਾ ਸਬੂਤ KpT ਵਾਲਾ "DeeP" ਲਈ ਇਸ਼ਕ ਚ ਹਾਰਿਆਂ ਦਾ
-----------------------------------------
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ।
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ। "